ਰੱਬ ਦਾ ਨੰਬਰ ੨

ਤੇਰੇ-ਮੇਰੇ ਪਿਆਰ ਦੀ ਗਵਾਹੀ ਵੀ ਤਾਂ ਦੇਣਗੇ।

 ਜਿਹੜੇ ਮੈਨੂੰ ਨਾਨਕਾ ਸਾਹਿਬ ਸ਼ੁਦਾਈ ਤੇਰਾ ਕਹਿਣਗੇ।

 ਮੇਰੇ ਮਾਂ ਪਿਉ ਰੱਬ ਤੋਂ ਪਹਿਲਾਂ, ਰੱਬ ਦਾ ਨੰਬਰ

 ਮੈਨੂੰ ਨਾਨਕ ਸਾਹਿਬ ਬਾਰੇ, ਦੱਸਿਆ ਮਾਂ-ਪਿਓ।

 ਜਿੰਨਾ ਕਾਰਨ ਪਿਆਰ ਮੇਰਾ, ਨਾਨਕ ਸਾਹਿਬ ਨਾਲ਼ ਪਿਆ।

 ਓਹੀ ਮੇਰੇ ਪਹਿਲੇ ਅਧਿਆਪਕ ਬਣੇ ਰਹਿਣਗੇ,

 ਤੇਰੇ ਮੇਰੇ ਪਿਆਰ ਦੀ ਗਵਾਹੀ ਵੀ ਤਾਂ ਦੇਣਗੇ।

 ਜਿਹੜੇ ਮੈਨੂੰ ਨਾਨਕਾ ਸਾਹਿਬ ਸ਼ੁਦਾਈ ਤੇਰਾ ਕਹਿਣਗੇ।

 ਇੱਕ ਓਅੰਕਾਰ ਮੇਰੀ ਮਾਂ ਨੇ ਮੈਨੂੰ, ਰੇਤ ’ਤੇ ਸੀ ਸਿਖਾਇਆ।

 ਚੁੱਲ੍ਹੇ ਸੁਵਾਹ ਧਰਤੀ ਵਿਛਾ, ੳ, ਲਿਖਵਾਇਆ।

 ਮਾਂ ਨੇ ਰੇਤ ’ਤੇ ਜੋ ਲਿਖਵਾਇਆ, ਅੱਜ ਵੀ ਸੀਨਾ ਤਣਿਆ।

 ਰੇਤ, ਸਵਾਹ ’ਤੇ ਪੜ੍ਹ ਦੋਸਤੋ, ਸਰਬ ਥਾਣੇਦਾਰ ਬਣਿਆ।

 ਨਾਨਕ ਸਾਹਿਬ ਮੇਰੇ ਦੂਜੇ ਅਧਿਆਪਕ ਬਣੇ ਤੇ ਬਣੇ ਸਦਾ ਰਹਿਣਗੇ।

 ਤੇਰੇ ਮੇਰੇ ਪਿਆਰ ਦੀ ਗਵਾਹੀ ਵੀ ਤਾਂ ਦੇਣਗੇ।

 ਜਿਹੜੇ ਮੈਨੂੰ ਨਾਨਕਾ ਸਾਹਿਬ ਸ਼ੁਦਾਈ ਤੇਰਾ ਕਹਿਣਗੇ।

 ਇੱਕ ਅਧਿਆਪਕ ਉਹ ਵੀ ਮੇਰੇ, ਜਿੰਨਾ ਦਿੱਤੇ ਧੋਖੇ।

 ਪਿਆਰ ਪਾ ਅੱਧਵਾਟੇ ਛੱਡ ਗਏ,ਸਬਕ ਸਿਖਾ ਗਏ ਚੋਖੇ।

 ਮਾਂ ਵਰਗਾ ਕੋਈ ਪਿਆਰ ਨਾ ਲੱਭੇ, ਸੁਝਾਅ ਗਏ।

 ਲੋਕੀਂ ਵਿੱਚ ਮੁਸੀਬਤ ਛੱਡ ਕੇ ਗੱਭੇ, ਸਮਝਾ ਗਏ।

 ਕਿ ਮਾਪੇ ਹੁੰਦੇ ਅਸਲੀ ਅਧਿਆਪਕ, ਜੋ ਦੁਖ-ਸੁਖ ਨਾਲ਼ ਰਹਿਣਗੇ।

 ਇਹੋ ਜਿਹੇ ਅਧਿਆਪਕਾਂ ਦੇ ਪੜ੍ਹਾਏ ਸਬਕ,

 ਸਦਾ ਯਾਦ ਸਰਬ ਨੂੰ ਰਹਿਣਗੇ।

 ਤੇਰੇ ਮੇਰੇ ਪਿਆਰ ਦੀ ਗਵਾਹੀ ਵੀ ਤਾਂ ਦੇਣਗੇ।

 ਜਿਹੜੇ ਮੈਨੂੰ ਨਾਨਕਾ ਸਾਹਿਬ ਸ਼ੁਦਾਈ ਤੇਰਾ ਕਹਿਣਗੇ।

📝 ਸੋਧ ਲਈ ਭੇਜੋ