ਹਨੇਰੀਆਂ ਕੋਲ਼ੋਂ ਬਚਦੇ ਵੇਖੇ।
ਨਾਲ਼ ਕਰੂੰਬਲ਼ਾਂ ਫਬਦੇ ਵੇਖੇ।
ਰੁੱਖਾਂ ਦੀ ਮੈਂ ਨਿੱਤ ਕਰਦੀ।
ਅੱਜ ਗੱਲ ਸੁਣੋ ਪੱਤਿਆਂ ਦੀ।
ਵਾਂਗ ਸੱਜਣਾਂ ਦੇ ਮਨ ਭਾਏ।
ਯਾਰ ਹੋਰੀਂ ਨੱਚਦੇ ਵੇਖੇ।
ਜਦੋਂ ਰੱਬ ਘਰੋਂ ਬੱਦਲ਼ ਆਏ।
ਸਰਦ ਰੁੱਤ ਵਿੱਚ ਠਰਦੇ ਜਾਵਣ।
ਪਤਝੜ ਆਉਣ ਤੇ ਝੜਦੇ ਜਾਵਣ।
ਵਿੱਚ ਬਰਸਾਤਾਂ ਭੰਗੜੇ ਪਾਵਣ।
ਬੱਦਲ਼ ਵੇਖ-ਵੇਖ ਮੁਸਕਾਵਣ।
ਵੇਖੇ ਕਦੇ ਨਾ ਘਬਰਾਏ।
ਯਾਰ ਹੋਰੀਂ ਫਿਰ ਨੱਚਦੇ ਵੇਖੇ।
ਜਦੋਂ ਰੱਬ ਘਰੋਂ ਬੱਦਲ਼ ਆਏ।
ਹਰ ਵਾਰ ਰੁੱਤਾਂ ਦੀ ਮੰਨ ਕੇ।
ਪੀਲ਼ੇ ਝੜ, ਲਾਲ ਨਿਕਲਦੇ ਵੇਖੇ।
ਹੌਲੀ-ਹੌਲੀ ਹਰੇ ਹੋਏ ਜਦ।
ਬੰਦੇ ਵੱਢਤੇ ਵਿਲਕਦੇ ਵੇਖੇ।
ਇਹਨਾਂ ਸਾਹ ਦੇ ਲੰਗਰ ਲਾਏ।
ਯਾਰ ਹੋਰੀਂ ਫਿਰ ਨੱਚਦੇ ਵੇਖੇ।
ਜਦੋਂ ਰੱਬ ਘਰੋਂ ਬੱਦਲ਼ ਆਏ।
ਝੜਦੇ ਨਾ ਵੇਖੇ ਜਾਵਣ।
ਆਰੀਆਂ ਕਿੰਞ ਮਨ ਨੂੰ ਭਾਵਣ।
ਨਹੀਂ ਵੇਖਣੇ ਮੜ੍ਹੀਆਂ ਸੜਦੇ।
ਦੇਵੇ ਸਰਬ ਦੁਹਾਈ ਲੋਕੋ।
ਮੜ੍ਹੀਆਂ ਗਏ ਨਾ ਮੁੜ ਕੇ ਆਵਣ।
ਗੱਲ ਸੋਚਿਓ ਜੇ ਮਨ ਭਾਵੇ।
ਯਾਰ ਹੋਰੀਂ ਨੱਚਦੇ ਵੇਖੇ।
ਜਦੋਂ ਰੱਬ ਘਰੋਂ ਬੱਦਲ਼ ਆਏ।