ਲੀਡਰ ਪੁਲੀਸ ਕਰਦੀ ਬਲੈਕ ਹੈ
ਪਿੰਡਾਂ ਵਿੱਚ ਤਾਹੀਂਉਂ ਵਿਕਦੀ ਸਮੈਕ ਹੈ
ਗਾਲਤੀ ਜਵਾਨੀ ਕੀ ਬਣੂੰਗਾ ਏਸ ਦਾ
ਰੱਬ ਜਾਣੇ ਬਣੂੰ ਕੀ ਪੰਜਾਬ ਦੇਸ਼ ਦਾ
ਜਿੱਥੇ ਰਹੀ ਟਰੱਕਾਂ ਦੇ ਟਰੱਕ ਲੱਥ ਜੀ
ਉਹਨਾਂ ਪਿੱਛੇ ਪੂਰਾ ਹੈ ਸਿਆਸੀ ਹੱਥ ਜੀ
ਚੋਣਾਂ ਵਿੱਚ ਦੇਂਦੇ ਲੀਡਰਾਂ ਨੂੰ ਫੰਡ ਉਹ
ਪੁਲਸ ਨਾ' ਥੋੜ੍ਹਾ ਥੋੜ੍ਹਾ ਖਾਂਦੇ ਵੰਡ ਉਹ
ਪੰਜ ਸਾਲ ਮਾਣਦੇ ਆਨੰਦ ਫੇਰ ਨੇ
ਲੌਕਡੌਨ ਵਿੱਚ ਵੀ ਉਹ ਬਣੇਂ ਸ਼ੇਰ ਨੇ
ਚੁੱਕੀ ਉਹ ਨਜਾਇਜ ਹਥਿਆਰ ਫਿਰਦੇ
ਨੰਬਰੋਂ ਬਗੈਰ ਲਈ ਕਾਰ ਫਿਰਦੇ
ਵੱਡਾ ਅਪਰਾਧੀ ਵੱਡੀ ਐਸ਼ ਕਰਦਾ
ਹਰ ਪਾਸੇ ਆਮ ਇਨਸਾਨ ਮਰਦਾ
ਅਮਲੀ ਤੋਂ ਡੰਗ ਜੋਗੀ ਲੈਂਦੇ ਫੜ ਜੀ
ਫੋਟੋਆਂ ਖਿਚਾਉਣ ਫਿਰ ਖੜ੍ਹ ਖੜ੍ਹ ਜੀ
ਭੇਜਦੇ ਖਬਰ ਫਿਰ ਅਖਬਾਰ ਨੂੰ
ਕਰਕੇ ਜਲੀਲ ਉਹਦੇ ਪਰਵਾਰ ਨੂੰ
ਵੱਡੇ ਬਦਮਾਸ਼ ਮਾਣਦੇ ਬਹਾਰਾਂ ਨੇ
ਜਿਨ੍ਹਾਂ ਕੋਲ ਨੇਤਾ ਲੋਕਾਂ ਦੀਆਂ ਠਾਰ੍ਹਾਂ ਨੇ
ਰਲ ਗਏ ਦੋਵੇਂ ਚੋਰ ਅਤੇ ਕੁੱਤੀ ਜੀ
ਮਾੜਿਆਂ ਨੂੰ ਵਰ੍ਹੇ ਚਿੱਟੇ ਦਿਨ ਜੁੱਤੀ ਜੀ
ਜੀਣਾਂ ਕੀ 'ਅਮਰ' ਬੰਦੇ ਦਰਵੇਸ਼ ਦਾ
ਰੱਬ ਜਾਣੇਂ ਬਣੂੰ ਕੀ ਪੰਜਾਬ ਦੇਸ਼ ਦਾ