ਰੱਬ ਤਾਂ ਤੇਰੇ ਅੰਦਰ ਹੈ

ਰੱਬ ਤਾਂ ਤੇਰੇ ਅੰਦਰ ਹੈ।

 ਲੱਭ ਤੱਕ ਪਵਿੱਤਰ ਹਿਰਦਾ।

 ਜਿਵੇਂ ਹਰਨ ਅੰਦਰ ਕਸਤੂਰੀ।

 ਵਿੱਚ ਜੰਗਲ਼ਾਂ ਭਾਲ਼ਦਾ ਫਿਰਦਾ।

 ਮਨ ਮੰਦਰ ਹੈ, ਤਨ ਅੰਦਰ ਹੈ।

 ਅੰਦਰੋਂ ਉਸ ਨੂੰ ਲੱਭ ਤੇ ਪਾ ਲੈ।

 ਸਿਜਦੇ ਕਰ ਅੰਦਰ ਦੀ ਰੂਹ ਨੂੰ।

 ਕਿਉਂ ਬਾਹਰ ਭਾਲਦਾ ਫਿਰਦਾ।

 ਕੁਦਰਤ ਇਸਦੀ ਨਿਸ਼ਾਨੀ।

 ਹਰ ਇੱਕ ਦਾ ਉਹ ਸਾਨੀ।

 ਭਾਂਡਾ ਆਪੇ ਘੜ ਕੇ ਉਹ।

 ਤੇ ਆਪੇ ਦੇਵੇ ਭੰਨ।

 ਉਸ ਮਾਲਕ ਰਜ਼ਾ ਵਿੱਚ ਰਹਿ।

 ਤੇ ਉਸਦਾ ਭਾਣਾ ਮੰਨ।

 ਰਿਜ਼ਕ ਦੇ ਮਾਲਕ ਭਰੇ ਭੰਡਾਰੇ।

 ਅੱਜ ਤੱਕ ਤਾਂ ਨਹੀਂ ਮੁੱਕੇ।

 ਸੋਨੇ, ਲੋਹੇ, ਦਰਿਆ, ਕਣਕਾਂ।

 ਵੱਢ-ਵੱਢ ਖਾ ਗਿਆ ਸੁੱਕੇ।

 ਮੰਨ ਲੈ ਉਸ ਨਿਰੰਕਾਰ ਨੂੰ।

 ਉਹ ਆਪ ਵੇਖੂ ਸੰਸਾਰ ਨੂੰ।

 ਆਪਣੇ ਅੰਦਰ ਝਾਤੀ ਮਾਰ।

 ਜਪ ਲੈ ਸਤਿ ਕਰਤਾਰ ਨੂੰ।

 ਕਿਉਂ ਬਾਹਰ ਭਾਲਦਾ ਫਿਰਦਾ।

 ਰੱਬ ਤਾਂ ਤੇਰੇ ਅੰਦਰ ਹੈ।

 ਲੱਭ ਤੱਕ ਪਵਿੱਤਰ ਹਿਰਦਾ।

📝 ਸੋਧ ਲਈ ਭੇਜੋ