ਰੱਬਾ ਤੇਰੇ ਵੱਗ ਦੀਆਂ ਤਸਵੀਰਾਂ
ਰੱਤੋ ਰੱਤ ਨੇ ਜੱਗ ਦੀਆਂ ਤਸਵੀਰਾਂ
ਤੌਬਾ ਵੇਖ ਰਿਹਾਂ ਦਰਿਆਵਾਂ ਵਿਚ ਵੀ
ਪਾਣੀ ਦੀ ਥਾਂ ਅੱਗ ਦੀਆਂ ਤਸਵੀਰਾਂ
ਆਪਣੇ ਵੱਲੋਂ ਰੋਜ਼ ਬਣਾਉਂਦਾ ਰਹਿਨਾਂ
ਮੈਂ ਇੱਕ ਸਿਰ ਤੇ ਪੱਗ ਦੀਆਂ ਤਸਵੀਰਾਂ
ਪਹਿਲਾਂ ਉਹ ਠੱਗਦਾ ਸੀ ਤੇ ਹੁਣ ਮੈਨੂੰ
ਠੱਗਦੀਆਂ ਨੇ ਠੱਗ ਦੀਆਂ ਤਸਵੀਰਾਂ
ਮੈਂ ਵੀ ਤੇ ਮਸਕੀਨ ਆਂ ਫਿਰ ਵੀ ਖ਼ੌਰੇ
ਮੈਨੂੰ ਕਿਉਂ ਨਈਂ ਲੱਗ ਦੀਆਂ ਤਸਵੀਰਾਂ
ਕੁਝ ਨਈਂ ਹੋਣਾ ਜਿੱਥੇ ਲੋਕੀਂ ਹੋਵਣ
ਕਸਮੇਂ ਬੈਠੀ ਝੱਗ ਦੀਆਂ ਤਸਵੀਰਾਂ
ਉਹ ਵੀ ਨੇ ਜੋ ‘ਸੰਧੂ’ ਬੰਦੇ ਵਿਚੋਂ
ਬੰਦੇ ਨੂੰ ਨੇ ਖੱਗ ਦੀਆਂ ਤਸਵੀਰਾਂ