ਰੱਬਾ ਤੇਰੀ ਲੁਕਾਈ, ਸਮਝ ਨਾ ਆਈ।
ਅੱਜ ਤੱਕ ਸਮਝ ਨਾ ਆਈ ਕਿ
ਇਹ ਸੱਚੇ ਵਿੱਚ ਨੁਕਸ ਨੂੰ ਲੱਭਦੀ।
ਦੋਸ਼ੀ ਨੂੰ ਪੁਚਕਾਰੇ ਕਿਉਂ।
ਪਾਪ ਵਧਾ ਜੋ ਮੌਜਾਂ ਮਾਣਨ।
ਇਹ ਉਹਨਾਂ ਸਤਿਕਾਰ ਕਰੇ।
ਭਲੇ ਕੰਮ ਜੋ ਕਰਦੇ ਵੇਖੇ।
ਉਹਨਾਂ ਤਾਈਂ ਲਿਤਾੜੇ ਕਿਉਂ।
ਕਰਨ ਬੁਰਾਈ ਤੇਰੇ ਨਾਮ 'ਤੇ।
ਆਖਣ ਲੀਲਾ ਪੁਰਸ਼ੋਤਮ ਦੀ।
ਤੂੰ ਦੱਸ ਵੀ ਇਹਨਾਂ ਨਾਲ਼ ਮਿਲ਼ਿਆ
ਅੰਦਰੋਂ ਪਿਆ ਨਿਹਾਰੇਂ ਤੂੰ।
ਲੱਖ ਤੇਰੀਆਂ ਮੰਨੀਆਂ ਪਰ।
ਸਰਬ ਇਤਰਾਜ਼ ਲਗਾ ਦਿੱਤਾ।
ਹਥੌੜੇ ਜਦ ਵਾਜਬ ਨਹੀਂ।
ਫਿਰ ਇਹਨਾਂ ਕਿੰਞ ਸੁਆਰੇ ਤੂੰ।
ਐਸੇ ਕੀ ਤੈਂ ਫੁਰਨੇ ਫੁਰਦੇ।
ਕੇਹਾ ਭਰ ਤੂੰ ਲੋਭ ਦੇਂਦੈਂ
ਅਣਖਾਂ ਖ਼ਾਤਰ ਨਿੱਕੇ ਬਾਲਾਂ।
ਪਾਣੀ ਵਿੱਚ ਕਿਉਂ ਡੋਬ ਦੇਂਦੇ।
ਲੋਕੀਂ ਕਹਿੰਦੇ ਤੂੰ ਹੀ ਲਿਖਦਾ।
ਕਿਉਂ ਇਹਨਾਂ ਨਾ ਵੰਗਾਰੇ ਤੂੰ।
ਰਚਨਾ ਰਚਣਾ ਤੇਰੇ ਹੱਥ ਜਦ।
ਫਿਰ ਪਾਪੀ ਕਿਉਂ ਸੰਵਾਰੇ ਤੂੰ।
ਸੁਣ ਡਾਢਿਆ ਭਾਣੇ ਬਦਲ ਦੇ।
ਸਰਬ ਲੋਕ ਭਰਮਾਉਂਦੇ ਨੇ।
ਖ਼ੁਦਗ਼ਰਜ਼ੀ ਨੂੰ ਰਜ਼ਾ ਦੱਸ ਕੇ।
ਤੇਰੇ ਨਾਂਵੇਂ ਲਾਉਂਦੇ ਨੇ।
ਚੰਗਿਆਂ ਨੂੰ ਇਹ ਤੇਰੇ ਨਾਮ ’ਤੇ।
ਲੁੱਟਦੇ ਤੇ ਭਰਮਾਉਂਦੇ ਨੇ।
ਤੇਰੇ ਵਾਰਸ ਬਣ ਦਸਤਖ਼ਤ ਕਰਦੇ।
ਪਾਪੀ ਨਾ ਸ਼ਰਮਾਉਂਦੇ ਨੇ।
ਸਰਬ ਨੇ ਤੈਨੂੰ ਕੁਦਰਤ ਤੱਕਿਆ।
ਵੇਖਿਆ ਹਰਦੇ ਹਰਦਾ ਦੁੱਖ।
ਸਾਹ ਬੰਦ ਕਰਦੇ ਇਹਨਾਂ ਦੇ।
ਜਾਂ ਮਿਟਾ ਇਹਨਾਂ ਦੀ ਭੁੱਖ।
ਕਰਦੇ ਤੰਗ ਤੇਰੀ ਲੁਕਾਈ।
ਨਾਲ਼ੇ ਵੱਢਦੇ ਫਿਰਦੇ ਰੁੱਖ।
ਹਰ ਇੱਕ ਜੀਅ ਵਿੱਚ ਏਕੋ ਤੂੰ।
ਹਰਦੇ ਦਾਤਾ ਹਰਦੇ ਦੁੱਖ।