ਰੱਬਾ ਵੇ!
ਮੇਰੀ ਰੂਹ ਦੇ ਵਿੱਚ ਸਮਾ!
ਰੱਬਾ ਵੇ!
ਮੇਰੀ ਰੂਹ ਦੇ ਵਿੱਚ ਸਮਾ!
ਤੇਰੇ ਜਿਹਾ ਨਾ ਲੱਭਦਾ ਕੋਈ,
ਅਸਾਂ ਫ਼ੋਲੀ ਹਰ ਜਗਾ।
ਰੱਬਾ ਵੇ!
ਮੇਰੀ ਰੂਹ ਦੇ ਵਿੱਚ ਸਮਾ!
ਤੇਰੇ ਦਰਸ ਨੂੰ ਮੈਂ ਹਾਂ ਤਰਸੀ
ਦੇ ਨਾ ਹੁਣ ਸਜ਼ਾ।
ਰੱਬਾ ਵੇ!
ਮੇਰੀ ਰੂਹਦੇ ਵਿੱਚ ਸਮਾ!
ਓਹਲੇ ਕਿਉਂ ਤੂੰ ਲੁਕਿਆ ਹੋਇਆ
ਆਪਣਾ ਨੂਰ ਦਿਖਾ।
ਰੱਬਾ ਵੇ!
ਮੇਰੀ ਰੂਹ ਦੇ ਵਿੱਚ ਸਮਾ!
ਮੋਹ ਦੇ ਜਾਲ 'ਚੋ ਨਿਕਲ ਸਕਾਂ ਜੇ
ਹੋਵੇ ਤੇਰੀ ਰਜ਼ਾ।
ਰੱਬਾ ਵੇ!
ਮੇਰੀ ਰੂਹ ਦੇ ਵਿੱਚ ਸਮਾ!
ਐਸਾ ਕਰ ਤੂੰ ਹੀਲਾ ਬੁੱਟਰ
ਹਿਜਰਦੀ ਟਲੇ ਬਲਾ।
ਰੱਬਾ ਵੇ!
ਮੇਰੀ ਰੂਹ ਦੇ ਵਿੱਚ ਸਮਾ!