ਰਚੀ ਏ ਖੇਡ ਅਵੱਲੀ ਜਿਹੀ
ਅੱਖੀਆਂ ਲਾਵਣ ਨੂੰ ਪਈ ਤਰਸੇ
ਜਿੰਦੜੀ ਝੱਲੀ ਜਿਹੀ
ਰਚੀ ਏ ਖੇਡ ਅਵੱਲੀ ਜਿਹੀ
ਕਿਹੜੀ ਸ਼ੈਅ ਦੀ ਜੋਤ ਬਲੀ ਏ
ਧੁਰ ਅੰਦਰੂਨੇ ਤਾਈਂ
ਕਿਹੜੀ ਸ਼ੈਅ ਜੋ ਲਈ ਫਿਰਦੀ ਏ
ਥਾਂ ਥਾਂ ਚਾਈਂ ਚਾਈਂ
ਆਪੇ ਆਪਣੀ ਸਿਰਜਣ ਹਾਰੀ
ਕੱਲਮ 'ਕੱਲੀ ਜਿਹੀ
ਰਚੀਏ ਖੇਡ ਅਵੱਲੀ ਜਿਹੀ
ਖੇਡ ਅਜਾਇਬ ਰੰਗਾਂ ਵਾਲੀ
ਅਨਹੋਣੀ ਵਿੱਚ ਹੋਣੀ
ਤਨ ਮਨ ਸਾਰ ਉਸਾਰਨ ਕੀਤੇ
ਜੱਤ ਸੱਤ ਮਿੱਟੀ ਗੋਣੀ
ਨਫ਼ੀਆਂ ਤੇ ਅਸਬਾਤਾਂ ਵਾਲ਼ੀ
ਕਾਈ ਰੰਗ ਰੱਲੀ ਜਿਹੀ
ਰਚੀਏ ਖੇਡ ਅਵੱਲੀ ਜਿਹੀ