ਦੀਵੇ ਦੀ ਬੱਤੀ ਦੇ ਵਾਂਗਰ, ਖੁਦ ਬਲ ਕਰਦੇ ਦੂਰ ਹਨੇਰੇ।
ਭਵਿੱਖ ਦੇਸ ਦਾ ਰੌਸ਼ਨ ਕਰਦੇ, ਸਾਡੇ ਨੇ ਇਹ ਰਾਹ ਦਸੇਰੇ।
ਬਾਲ ਤਕਦੇ ਰਾਹ ਨੇ ਰਹਿੰਦੇ, ਆ ਕੇ ਨਿੱਤ ਸਕੂਲ ਸਵੇਰੇ।
ਬਾਲਾਂ ਦੇ ਮਨ ਖਿੜ ਜਾਂਦੇ ਨੇ, ਜਦ ਮਿਲਦੇ ਨੂਰਾਨੀ ਚਿਹਰੇ।
ਫਿਰ ਮਜ਼ਮੂਨ ਵੀ ਲੱਗਣ ਸੌਖੇ, ਪੜ੍ਹਾਏ ਇਨ੍ਹਾਂ ਹੁੰਦੇ ਜਿਹੜੇ।
ਸਬਕ ਇਨ੍ਹਾਂ ਤੋਂ ਜੋ ਸਿੱਖ ਜਾਂਦਾ, ਲੁੱਟਦਾ ਮੌਜਾਂ ਖੁਸ਼ੀਆਂ ਖੇੜੇ।
ਕੋਈ ਮੁਸ਼ਕਿਲ ਨਾ ਹੋਵੇ ਭਾਰੂ, ਭਾਂਵੇ ਪੰਧ 'ਚ ਹੋਣ ਅੰਧੇਰੇ।
ਖੁਦ ਬਲ ਹੋਰਾਂ ਨੂੰ ਜਗਾਉਂਦੇ, ਰੌਸ਼ਨ ਕਰਦੇ ਸਭ ਦੇ ਵਿਹੜੇ।
ਗੁਰੂ ਬਰਾਬਰ ਨਾ ਕੋਈ ਹੋਵੇ, ਨਾ ਕੋਈ ਹੋਣਾ ਨੇੜੇ-ਤੇੜੇ।
ਸਬਰ, ਸੰਤੋਖ ਅਤੇ ਸਚਾਈ, ਗੁਣ ਮੈਂ ਦੱਸਾਂ ਕਿਹੜੇ ਕਿਹੜੇ?
ਕੌਮ ਨਿਰਮਾਤਾ ਬਣਨਾ ਔਖਾ, ਭਾਂਵੇ ਜੱਗ 'ਚ ਕੰਮ ਬਥੇਰੇ।
'ਅਮਰਪ੍ਰੀਤ' ਇਹ ਪਾ ਜਾਂਦੇ ਨੇ, ਕਿੱਤੇ ਦੇ ਸੰਗ ਲੈ ਕੇ ਫੇਰੇ।