ਬਚਪਨ ਵਿੱਚ
ਰੇਤ ਦੇ ਘਰ ਬਣਾਉਂਦੀ
ਕਿੰਨਾ-ਕਿੰਨਾ ਚਿਰ
ਅਡੋਲ ਬੈਠੀ
ਪੈਰ ’ਤੇ ਰੇਤ ਨੂੰ ਥਾਪੜਦੀ ਰਹਿੰਦੀ
ਜਦੋਂ ਹੀ ਰੇਤ ਥੱਲਿਓਂ
ਪੈਰ ਬਾਹਰ ਕੱਢਦੀ
ਤਾਂ ਪਲ ਵਿੱਚ ਘਰ ਢਹਿ ਜਾਂਦਾ।
ਹੁਣ ਵੀ ਬਿਨਾ ਪੈਰ ਬਾਹਰ ਕੱਢਿਆਂ
ਥਾਪੜਦੀ ਰਹਿੰਦੀ ਹਾਂ
ਪੈਰ 'ਤੇ ਟਿਕੀ ਘਰ ਦੀ ਛੱਤ ਨੂੰ।
ਬਚਪਨ ਦੇ ਸਹਿਮ ਨੇ
ਪਿੱਛਾ ਨਹੀਂ ਛੱਡਿਆ ਅਜੇ ।