ਜੇ ਸਾਡੇ ਹੁੰਦੇ ਨਾ ਗਦਾਰ ਰਾਜ ਖਾਲਸੇ ਦਾ ਹੁੰਦਾ!
ਜੇ ਵਿੱਕਦੇ ਨਾਂ ਕਿਰਦਾਰ ਰਾਜ ਖਾਲਸੇ ਦਾ ਹੁੰਦਾ!
ਸਾਡੀ ਵੱਖਰੀ ਪਛਾਣ ਹੋਰ ਹੋਣੀ ਸੀ ਅਲੱਗ!
ਟੋਟ ਬੰਦਿਆਂ ਦਾ ਰੱਲਦਾ ਨਾਂ ਸਾਡੇ ਵਿੱਚ ਵੱਗ!
ਨਾਂ ਦਾਗੀ ਹੁੰਦੀ ਦਸਤਾਰ ਰਾਜ ਖਾਲਸੇ ਦਾ ਹੁੰਦਾ!
ਸਾਡਾ ਚੁੱਕਦੇ ਨਾਂ ਫੈਦਾ ਕਦੇ ਨਿੱਕਰਾਂ ਓ ਵਾਲੇ!
ਸਾਡੇ ਖੋਪਰਾ ਨੂੰ ਲੱਗੇ ਜੇ ਨਾਂ ਹੁੰਦੇ ਕਦੇ ਜਾਲੇ!
ਜ਼ਮੀਰ ਹੁੰਦੀ ਅੰਗਿਆਰ ਰਾਜ ਖਾਲਸੇ ਦਾ ਹੁੰਦਾ!
ਸਾਡੇ ਕੁਰਸੀਆਂ ਦੀ ਭੁੱਖ ਨੇ ਤਪਾ ਰੱਖੇ ਭੱਠ!
ਸਾਨੂੰ ਈਰਖਾ ਲੈ ਬੈਠੀ ਝੂਠੀ ਸ਼ੋਹਰਤ ਦਾ ਕੱਠ!
ਨਾਂ ਭੇਖੀ ਹੁੰਦੇ ਸਰਦਾਰ ਰਾਜ ਖਾਲਸੇ ਦਾ ਹੁੰਦਾ!
ਅਸੀਂ ਹੋ ਕੇ ਜਜਬਾਤੀ ਸ਼ਿੱਲ ਸੱਤਿਆ ਲਵਾਈ!
ਲਈ ਮਰਕੇ ਆਜ਼ਾਦੀ ਸਾਡੇ ਕੰਮ ਵੀ ਨਾਂ ਆਈ!
ਜੇ ਧੂਹ ਲੈਦੇ ਤਲਵਾਰ ਰਾਜ ਖਾਲਸੇ ਦਾ ਹੁੰਦਾ!
ਆਊ ਹੋ ਜਾਈਏ ਕੱਠੇ ਵਖਤ ਵੈਰੀਆਂ ਨੂੰ ਪਾਈਏ!
ਬਹਿਕੇ ਇੱਕੋ ਝੰਡੇ ਥੱਲੇ ਨਾਹਰੇ ਖਾਲਸੇ ਦੇ ਲਾਈਏ!
ਜੇ ਸਾਡੇ 'ਚ ਪੈਦੀ ਨਾਂ ਦਰਾਰ ਰਾਜ ਖਾਲਸੇ ਦਾ ਹੁੰਦਾ!