ਗੁੱਟ ਤੇਰੇ ਰੱਖੜੀ ਸਜਾਈ ਵੀਰਿਆ,
ਨਾਲੇ ਮਠਿਆਈ ਵੀ ਖਵਾਈ ਵੀਰਿਆ।
ਦਿਲ ਵਾਲੀ ਗੱਲ ਨਾ ਲੁਕਾਵਾਂ ਤੇਰੇ ਤੋਂ,
ਗਿਫਟ ਇੱਕ ਬਦਲੇ ਚ ਚਾਹਵਾਂ ਤੇਰੇ ਤੋਂ।
ਨਾ ਪੈਸੇ ਸੋਨਾ ਨਾ ਹੀ ਕਾਰ ਮੰਗਦੀ,
ਪ੍ਰਣ ਤੈਥੋਂ ਇੱਕ ਏਸ ਵਾਰ ਮੰਗਦੀ।
ਹਰ ਕੁੜੀ ਕਿਸੇ ਦੀ ਤਾਂ ਭੈਣ ਹੁੰਦੀ ਆ,
ਬਾਪ ਦੀ ਉਹ ਇਜ਼ਤ ਤੇ ਚੈਨ ਹੁੰਦੀ ਆ।
ਆਪਣੀ ਜੇ ਕਰਦਾ ਏਂ ਭੈਣ ਨੂੰ ਪਿਆਰ,
ਮੇਰੇ ਜਿਹਾ ਕਰੀਂ ਔਰਤਾਂ ਦਾ ਸਤਿਕਾਰ।
ਭੁੱਲ ਕੇ ਵੀ ਕਹਿ ਕਿਤੇ ਮਾਲ ਨਾ ਦਵੀਂ,
ਅੱਜ ਤੋਂ ਗਾਂਹ ਭੈਣ ਵਾਲੀ ਗਾਲ੍ਹ ਨਾ ਦਵੀਂ।
ਸਾਹਿਬ ਤੈਥੋਂ ਮੰਗ ਮੰਗਾਂ ਇਹੀ ਵੀਰੀਆ
ਰਾਜ਼ੀ ਖੁਸ਼ੀ ਜੁੱਗ-ਜੁੱਗ ਜੀਅ ਵੀਰਿਆ।