ਹੱਥ ਜੋੜ ਖੜੇ ਅਸੀਂ ਦਾਤਿਆ ਬਸ ਹਾਮੀ ਸੱਚੀ ਭਰਵਾ ਲੈਣਾ!
ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ!
ਗੂੰਗੂਆਂ ਤੋਂ ਅਰਥ ਕਰਾ ਦਿੰਦੇ ਸਿਰ ਉੱਤੇ ਰੱਖਕੇ ਤੇ ਛੜੀਆਂ!
ਪਿੰਗਲੇ ਵੀ ਪਰਬਤ ਚੜਾ ਦਿੰਦੇ ਨਿੱਤ ਕਰਾਮਾਤਾਂ ਕਰੇਂ ਬੜੀਆਂ!
ਭਗਤਾਂ ਦੀ ਪੈਜ ਰੱਖੀ ਸ਼ੁਰੂ ਤੋਂ ਨਿਮਾਣਿਆ ਨੂੰ ਚਰਨਾਂ ਨਾ ਲਾ ਲੈਣਾ!
ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ!
ਅੰਜ਼ਨੀ ਦੇ ਪੁੱਤ ਹਨੂੰਮਾਨ ਨੇ ਰਾਮ-ਰਾਮ ਮੁੱਖ ਧਿਆਇਆ ਸੀ!
ਪੁੱਟਦਾ ਦੀ ਧਰਤੀ ਧਮਾਲ ਨਾਲ ਚੁੱਕਕੇ ਪਹਾੜ ਲੈ ਆਇਆ ਸੀ!
ਨਾਰਦ ਦੀ ਤੂੰਬੀ ਸੁਰ ਕਰਕੇ ਸ਼ਿਵ ਵਾਗੂੰ ਡੰਮਰੂ ਫੜਾ ਲੈਣਾ!
ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ!
ਜੱਸਾ ਸਿੰਘ ਸੂਰਾ ਰਾਮਗੜੀਆ ਸੰਗਤਾਂ 'ਚ ਜੱਸ ਖੜ ਗਾਂ ਗਿਆ!
ਦਿੱਤੀਆਂ ਅਸੀਸਾ ਫਿਰ ਸੰਗਤਾ ਬਾਦਸ਼ਾਹ ਦਾ ਰੁਤਬਾ ਫੇ ਪਾ ਗਿਆ!
ਭਾਈ ਲਾਲੋ ਸਧਨੇ ਦੇ ਵਾਂਗਰਾਂ ਅਸਾ ਨੂੰ ਵੀ ਆਪਣੇ ਬਣਾ ਲੈਣਾ!
ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ!
ਹੋ ਗਿਆ ਅਮਰ ਮਰਦਾਨਾਂ ਸੀ ਪ੍ਰੀਤ ਸੱਚੇ ਗੁਰੂ ਨਾਲ ਪਾਏ ਕੇ!
ਧੁਰਕੀ ਬਾਣੀ ਸੀ ਮੁੱਖੋ ਗਾਂਵਦਾ ਲਿਵ ਨਿਰੰਕਾਰ ਨਾਲ ਲਾਏ ਕੇ!
ਤਾਰ ਗੀਂ ਸੀ ਜਿਹੜੀ ਠੱਗਾਂ ਚੋਰਾਂ ਨੂੰ ਫੜਕੇ ਰਬਾਬ ਨੂੰ ਵਜਾ ਲੈਣਾ!
ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ!
ਸ਼ਰਧਾ ਨਾ ਜਿਹੜਾ ਚੱਲ ਆ ਗਿਆ ਤੇਰੇ ਦਰੋ ਖਾਲੀ ਨਾਂ ਫੇ ਮੁੜਿਆ!
ਤਾਰ ਤੇ ਤੂੰ ਸੱਚੀ ਭਵ ਸਾਗਰੋਂ ਜੋ ਵੀ ਤੇਰੇ ਘਰ ਨਾਲ ਜੁੜਿਆ!
ਤੇਰੀ ਵਡਿਆਈ ਦਾ ਕੋਈ ਅੰਤ ਨਈ ਕਿਣਕਾ ਕੁ ਸਾਡੀ ਝੋਲੀ ਪਾ ਲੈਣਾ!
ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ!
ਰਾਮ ਰਾਮ ਰਾਮ ਰਾਮ ਜੱਪਕੇ ਸੁਣਿਆ ਮੈਂ ਮੀਂਰਾ ਬਾਈ ਤਰ ਗਈ!
ਤੰਨ ਮੰਨ ਧੰਨ ਸਭ ਆਪਣਾ ਪੁਰਖ ਅਕਾਲ ਨੂੰ ਸੀ ਹਰ ਗਈ!
ਪੰਨਾਂ ਪੰਨਾਂ ਸਿਫ਼ਤ ਸਲਾਹਾਂ ਦਾ ਦਾਤਾ ਵਡਿਆਈ ਨਾ ਭਰਾ ਲੈਣਾ!
ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ!
ਸੱਤੇ ਬਲਵੰਡ ਜੀ ਦੇ ਵਾਂਗਰਾਂ "ਸੱਤਿਆ" ਤੇ ਮੇਹਰ ਦਾਤਾ ਕਰਨੀ!
ਬੇਮੁੱਖ ਹੋਇਆਂ ਨੂੰ ਤੂੰ ਦਾਤਿਆ ਆਪ ਖੁਦ ਲਾਵਦਾ ਏ ਚਰਨੀ!
'ਫਰੀਦਸਰਾਈਆ' ਕਰੇ ਜੋਦੜੀ ਸੁਰਾਂ ਦਾ ਖਜ਼ਾਨਾਂ ਪਕੜਾ ਲੈਣਾ!
ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ!