ਤਾਰੇ ਤੋੜ ਕੇ 

ਮਹਿਬੂਬ ਦੇ 

ਵਾਲਾਂ ਵਿੱਚ

ਗੁੰਦ ਦੇਣਾ 

ਰਮਜ਼ ਹੈ

ਇਹ ਇਸ਼ਕ ਦੀ

ਇਸਨੂੰ

ਤਰਕ ਦੀ ਸਜ਼ਾ ਨਾ ਦੇ

ਗੁਰੂ ਦਖਸ਼ਣਾ

ਹੇ !

ਵੇਲੇ ਦੇ ਗੁਰੂਦੇਵ 

ਏਸ ਵਾਰ 

ਗੁਰੂ-ਦਖਸ਼ਣਾ ਵਿੱਚ

ਅੰਗੂਠਾ ਨਾ ਮੰਗਿਓ

ਸਿਰ ਮੰਗ ਲਿਓ,

ਨਹੀ ਤਾਂ ਅਸੀ

ਸਿਰ ਧੜ ਦੀ ਬਾਜ਼ੀ ਲਗਾ ਦਵਾਂਗੇ

ਅੰਗੂਠਾ ਬਚਾਉਣ ਲਈ।

📝 ਸੋਧ ਲਈ ਭੇਜੋ