ਇਹ ਨਾ ਸਮਝੀਂ ਬੁਝ ਗਿਆ, ਹੁਣ ਕਦੇ ਜਗਣਾ ਨਹੀਂ,

ਤੇਲ ਮਿਲਦਾ ਰਹੇ, ਦੀਵੇ ਚੋਂ ਚਮਕ ਕਦੇ ਜਾਂਦੀ ਨਹੀਂ  ।

ਕੋਈ ਸਾਜਿੰਦਾ ਹੋਵੇ ਜੋ, ਕਰੇ ਚੋਟ ਟਿਕਾਣੇ ਤੇ,

ਪਾਟੇ ਹੋਏ ਦਿਲਾਂ ਚੋਂ ਵੀ, ਧਮਕ ਕਦੇ ਜਾਂਦੀ ਨਹੀਂ  ।

ਸੀਸ ਨੂੰ ਉਤਾਰ ਸੁੱਟੋ, ਸੂਲੀ ਤੇ ਚੜ੍ਹਾ ਦੋ ਭਾਵੇਂ,

ਰਾਗ-ਰੰਗੀਆਂ ਰੂਹਾਂ ਚੋਂ, ਗਮਕ ਕਦੇ ਜਾਂਦੀ ਨਹੀਂ

ਐਦਾਂ ਦਾ ਰਲੇਵਾਂ ਕਰ, ਵੱਖ ਨਾ ਕੋਈ ਦੇਖ ਸਕੇ,

ਜਿਓਾ ਸਾਗਰ ਦੇ ਪਾਣੀ ਚੋਂ, ਨਮਕ ਕਦੇ ਜਾਂਦੀ ਨਹੀਂ

ਮੰਡੇਰ ਬੜਾ ਸੁੱਕਣੇ, ਪਾਇਆ ਮੈਂ ਆਪਣੇ ਸਾਹਾਂ ਨੂੰ,

ਪਰ ਤੇਰੇ ਅਹਿਸਾਸ ਦੀ, ਹਮਕ ਕਦੇ ਜਾਂਦੀ ਨਹੀਂ  ।

ਬੜੀ ਕੋਸ਼ਿਸ ਕੀਤੀ ਮੈਂ ਕੇ, ਮੈਂ, ਮੈਂ ਨਾ ਰਹਾਂ,

ਕੀ ਕਰਾਂ ਮੇਰੇ ਚੋਂ, ਮੇਰੀ ਰਮਕ ਕਦੇ ਜਾਂਦੀ ਨਹੀਂ  ।

📝 ਸੋਧ ਲਈ ਭੇਜੋ