ਰੰਗ ਖ਼ੁਸ਼ਬੂ ਤੇ ਰੋਸ਼ਨੀ ਚਾਹਨਾਂ

ਰੰਗ ਖ਼ੁਸ਼ਬੂ ਤੇ ਰੋਸ਼ਨੀ ਚਾਹਨਾਂ

ਦੂਜੇ ਲਫ਼ਜ਼ਾਂ 'ਚ ਜ਼ਿੰਦਗੀ ਚਾਹਨਾਂ

ਲੋਕ ਹਸਦੇ ਨੇ ਮੇਰੀ ਹਿਕਮਤ ਤੇ,

ਕਿ ਮੈਂ ਦੁਸ਼ਮਣ ਤੋਂ ਦੋਸਤੀ ਚਾਹਨਾਂ

ਮੈਂ ਵੀ ਮੰਜ਼ਿਲ ਨੂੰ ਸਹਿਕਦਾ ਰਹਿਸਾਂ,

ਰਾਹਵਾਂ ਖੁੰਝੀਆਂ ਤੋਂ ਰਾਹਬਰੀ ਚਾਹਨਾਂ

ਦੂਰ ਰਹਿਣਾ ਵਾਂ ਹਰ ਤਕੱਲਫ਼ ਤੋਂ,

ਖ਼ੁਦ ਵੀ ਸਾਦਾ ਹਾਂ ਸਾਦਗੀ ਚਾਹਨਾਂ

ਬੁਰਾ ਮੰਗਦਾ ਉਹ ਮੇਰਾ ਭਾਵੇਂ,

ਖ਼ੈਰ ਭੂੰ-ਝੂੰ ਕੇ ਓਸ ਦੀ ਚਾਹਨਾਂ

ਬਣ ਕੇ ਮੁਖਲਿਸ ਮਿਲੇ ਜੋ ਨਿੱਤ 'ਆਦਿਲ',

ਇਕ ਅੱਧ ਐਸਾ ਵੀ ਆਦਮੀ ਚਾਹਨਾਂ

📝 ਸੋਧ ਲਈ ਭੇਜੋ