ਰੰਗ ਯਾਰਾਂ ਦੇ ਕੁਛ ਬਹਾਰਾਂ ਦੇ।
ਜ਼ਿੰਦਗੀ ਸ਼ੀਸ਼ੇ ਵਿਚ ਉਤਾਰਾਂਗੇ।
ਉਹ ਕਬੂਤਰ ਸੀ ਛਤਰੀ ਆਣ ਲਿਹਾ,
ਆਸਮਾਂ ਗਲ ਅਸੀਂ ਲਗਾਵਾਂਗੇ।
ਖੋਹਕੇ ਹੱਥੋਂ ਜੋ ਲੈ ਗਿਆ ਰੋਟੀ,
ਸੌਂ ਜਾ ਮੁੰਨੇ ਉਸ ਕਾਂ ਨੂੰ ਮਾਰਾਂਗੇ।
ਵਕਤ, ਹਾਲਾਤ ਦੋਵੇਂ ਜ਼ਖ਼ਮੀ ਨੇ,
ਜ਼ੁਲਫ਼ ਤੇਰੀ ਕਿਵੇਂ ਸੰਵਾਂਰਾਂਗੇ ।
ਤਸਕਰਾਂ ਹੱਥ ਤਿਰੰਗਾ ਆ ਜੇ ਗਿਆ,
ਕਿਸਨੂੰ ਅਪਣਾਂ ਵਤਨ ਪੁਕਾਰਾਂਗੇ !
ਤੇਰੀ ਪੂਜਾ ਕਰਾਂਗੇ ਮੇਰੇ ਵਤਨ,
ਆਰਤੀ ਤੇਰੀ ਹੀ ਉਤਾਰਾਂਗੇ ।