ਰੰਗਾਂ ਦੀ ਮਜਬੂਰੀ ਰਹਿ ਗਈ

ਰੰਗਾਂ ਦੀ ਮਜਬੂਰੀ ਰਹਿ ਗਈ

ਤਾਂ ਤਸਵੀਰ ਅਧੂਰੀ ਰਹਿ ਗਈ

ਉਂਝ ਤਾਂ ਗੱਲਾਂ ਬੜੀਆਂ ਹੋਈਆਂ

ਕਰਨੀ ਗੱਲ ਜ਼ਰੂਰੀ ਰਹਿ ਗਈ

ਐਨਾ ਨੇੜੇ ਹੋ ਕੇ ਸੱਜਣਾਂ

ਖ਼ਬਰੇ ਕਾਹਦੀ ਦੂਰੀ ਰਹਿ ਗਈ 

ਭਾਵੇਂ ਮੇਰਾ ਕੁਝ ਨਈਂ ਬਚਿਆ

ਤੇਰੀ ਗੱਲ ਤਾਂ ਪੂਰੀ ਰਹਿ ਗਈ

📝 ਸੋਧ ਲਈ ਭੇਜੋ