ਜਦੋਂ ਸੁਣਦੇ
ਕਿਸੇ ਬਾਲਗ ਨਬਾਲਗ ਨਾਲ
ਹੋਏ ਰੇਪ ਬਾਰੇ
ਤਾਂ ਡਰ ਜਾਂਦੇ
ਆਪਣੀਆਂ ਧੀਆਂ-ਭੈਣਾਂ ਨੂੰ
ਸਿਰਫ਼ ਸਮਝਾਉਂਦੇ ਹੀ ਨਹੀਂ
ਲਗਭਗ ਡਰਾਉਂਦੇ,
ਦਿੰਦੇ ਹਦਾਇਤਾਂ
ਬਾਹਰ-ਅੰਦਰ
ਆਉਣ-ਜਾਣ ਬਾਰੇ
ਪਹਿਰਾਵਾ ਪਾਉਣ ਬਾਰੇ
ਉਦੋਂ ਕੋਲ ਹੀ
ਖੜ੍ਹੇ ਹੁੰਦੇ ਨੇ
ਸਾਡੇ ਪੁੱਤ
ਜਿਹਨਾਂ ਨੂੰ
ਅਸੀ ਕੁੱਝ ਨਹੀਂ ਸਮਝਾਉਂਦੇ
ਫਿਰ
ਸਾਡੀਆਂ
ਡਰੀਆਂ ਤੇ ਸਹਿਮੀਆਂ ਧੀਆਂ-ਭੈਣਾਂ ਨੂੰ
ਕਿਤੇ ਨਾ ਕਿਤੇ
ਉਹ ਮਿਲ ਹੀ ਜਾਂਦੇ ਨੇ
ਜਿਹਨਾਂ ਨੂੰ
ਬਿਨਾਂ ਕੁਝ ਸਮਝਾਇਆ
ਛੱਡ ਆਏ ਹੁੰਦੇ ਹਾਂ -ਅਸੀਂ।