ਰੇ-ਰਾਂਝਣ ਨਾਲ ਸਬਾਲੜੇ ਵਾਂਗੂੰ

ਰੇ-ਰਾਂਝਣ ਨਾਲ ਸਬਾਲੜੇ ਵਾਂਗੂੰ,

ਦਾਮਨ ਕੱਢ ਪਵੈਨੀਆਂ ਮੈਂ

ਪਲਕਾਂ ਦੇ ਸਿਰ ਘੜਾ ਘੜੋਲੀ,

ਭਰ ਭਰ ਨਿਤ ਡੁਲੇਨੀਆਂ ਮੈਂ

ਚੈਨ ਕਿਉਂ ਪਾਏ ਮੱਥੇ ਜੇ ਵਤ,

ਦਾਮਨ ਪਕੜ ਛਿਕੇਨੀਆਂ ਮੈਂ

ਹੈਦਰ ਲਰਜ਼ਾ ਦਾਮਨ ਵਾਂਗੂੰ,

ਲੁਕ ਲੁਕ ਸੁਨੇਹੜੇ ਸਵੇਨੀਆਂ ਮੈਂ ੧੦।

📝 ਸੋਧ ਲਈ ਭੇਜੋ