ਰੇ-ਰਾਤੀਂ ਜਾਗੇ ਜਾਗ ਪਵੇ

ਰੇ-ਰਾਤੀਂ ਜਾਗੇ ਜਾਗ ਪਵੇ

ਤੇਰਾ ਜਾਵਣਾਂ ਹੋਸੀ ਵਹੀਂ ਵਹੀਂ

ਜਮ ਜਮ ਪੀੜਾਂ ਖਾਵੇ ਤਾਂ

ਮੰਗਣ ਜਾਵਣਾਂ ਹੋਸੀ ਵਹੀਂ ਵਹੀਂ

ਤੂੰ ਬਿੰਦਰਾਬਨ ਵਿੱਚ ਮੋਹਣ ਵੇ

ਵਲ ਜਾਵਣਾਂ ਹੋਸੀ ਵਹੀਂ ਵਹੀਂ

ਜਿਥੇ ਮੁਰਲੀ ਕਾਹਨ ਵਜਾਵਣੀ

ਓਥੇ ਆਵਣਾਂ ਹੋਸੀ ਵਹੀਂ ਵਹੀਂ

ਦਹੀਂ ਮੱਖਣ ਖੀਰ ਤੇ ਕੁੱਠੇ ਕਾਰਣ

ਚਾਵਣਾਂ ਹੋਸੀ ਵਹੀਂ ਵਹੀਂ

ਤਾਈਂ ਤਾਂ ਵਤ ਮੋਹਣ ਲਾਲ

ਸੁਣਾਵਣਾਂ ਹੋਸੀ ਵਹੀਂ ਵਹੀਂ

ਏਸ ਸੁਨਹਰੀ ਚੂੜੇ ਨੂੰ

ਖੜਕਾਵਣਾਂ ਹੋਸੀ ਵਹੀਂ ਵਹੀਂ

ਦਾਣਾ ਦਾਣਾ ਚੰਦਨਹਾਰ

ਖਿੰਡਾਵਣਾਂ ਹੋਸੀ ਵਹੀਂ ਵਹੀਂ

ਇਹ ਹਾਰ ਸਿੰਗਾਰ ਘੱਤੇ ਖਾਕ

ਮਿਲਾਵਣਾ ਹੋਸੀ ਵਹੀਂ ਵਹੀਂ

ਪਕੜ ਸੁਨਹਰੀ ਬੈਂਸਰ ਗਾਣਾ

ਝੋਕਾਵਣਾ ਹੋਸੀ ਵਹੀਂ ਵਹੀਂ

ਪਰ ਆਖਿਰ ਹੈਦਰ ਕਿਸੇ ਆ,

ਛੁੜਾਵਣਾ ਹੋਸੀ ਵਹੀਂ ਵਹੀਂ ।੩।

📝 ਸੋਧ ਲਈ ਭੇਜੋ