ਰੇ-ਰਫ਼ੂ ਸੀਨਾ ਚਾਕ ਕਰੇ

ਰੇ-ਰਫ਼ੂ ਸੀਨਾ ਚਾਕ ਕਰੇ,

ਜਿਸ ਚਾਕ ਕੀਤਾ ਉਹੀ ਸੀਨੇ ਲਗੇ

ਚਾਰਹ ਲਗੀ ਮਝੀਂ ਪੌਣੀਆਂ ਯਾਰੀ

ਸੇ ਨਾ ਮੇਰੇ ਸੀਨੇ ਲਗੇ

ਚਾਰ ਵਖਾਂ ਮੋਰਾ ਜੀਉ ਗਇਆ,

ਬਿਨ ਪੀਆ ਜਲਨ ਮੇਰੇ ਸੀਨੇ ਲਗੇ

ਹੈਦਰ ਉਸ ਬਿਨ ਮਾਨਸ ਨਾ ਕੁਝ,

ਆਰਸੀ ਨਾ ਲਗੀ ਗਰ ਸੀਨੇ ਲਗੇ ।੧੦।

📝 ਸੋਧ ਲਈ ਭੇਜੋ