ਰੇ-ਰਗ ਰਗ ਮੇਰੀ ਤੇ ਲੂੰ ਲੂੰ ਮੇਰਾ

ਰੇ-ਰਗ ਰਗ ਮੇਰੀ ਤੇ ਲੂੰ ਲੂੰ ਮੇਰਾ

ਧੜ ਧੜ ਧਾੜ ਕਰੇਂਦੀ ਰਗ

ਅਨਹਦ ਜ਼ਿਕਰ ਮਹਬੂਬ ਮੇਰੇ ਦਾ

ਅਫਜ਼ਲ ਜ਼ਿਕਰ ਕਰੇਂਦੀ ਰਗ

ਏਸ ਆਤਿਸ਼ ਭਾਹ ਅਲੰਬੇ ਦੀ ਕੋਲੋਂ

ਗਰਮੀ ਨਾਲ ਜਲੇਂਦੜੀ ਰਗ

ਜਿਹੜਾ ਤਬੀਬ ਸ਼ਫਾ ਦਾ ਹੈਦਰ,

ਓਹਾ ਤਬੀਬ ਮਿਲੇਂਦੜੀ ਰਗ ।੮।

📝 ਸੋਧ ਲਈ ਭੇਜੋ