ਰੇ-ਰਹ ਵੇ ਰਾਂਝਣ ਮਾਰ ਨਹੀਂ

ਰੇ-ਰਹ ਵੇ ਰਾਂਝਣ ਮਾਰ ਨਹੀਂ

ਕਿਸੇ ਹੋਰੀਂ ਨੂੰ ਭੀ ਮਾਰਿਆ

ਇਸ ਹੁਸਨ ਦੀ ਠਾਠ ਮਰੈਂਦੀ ਤੇਗਾਂ

ਮਾਰਿਆ ਕਿ ਤਾਰਿਆ

ਮੈਤਾ ਸਬ ਸਿਆਲੀਂ ਸੂਹੇ ਬਾਣੇ

ਮੈਂ ਵਤ ਸੂਹਾ ਵਾਰਿਆ

ਹੁਣ ਸੁੰਜ ਪਈ ਵਲ ਬੇਲੇ ਵੇ

ਜੇ ਬੇਲੀ ਮੰਗੂ ਚਾਰਿਆ

ਵਤ ਚੰਦਨਹਾਰ ਤੈਂਡੇ ਗਲ ਅਸਾਂ

ਏਸੇ ਰੀਸ ਥੋਂ ਹਾਰਿਆ

ਕਦੀ ਫਟੀਆਂ ਉਤੇ ਮਰਹਮ ਲਾ ਕੇ

ਫਟ ਲਾ ਕੇ ਚਾ ਵਿਸਾਰਿਆ

ਮੈਂ ਤਾਂ ਦਿਲ ਭੀ ਤੈਂਡਾ ਜਾਨ ਭੀ ਤੈਂਡੀ

ਕੈ ਤੇ ਲਸ਼ਕਰ ਚਾਹੜਿਆ

ਬਸ ਵੇ ਹੈਦਰ ਓਹੋ ਜਾਣੇ,

ਸਾਈਂ ਤੋਂ ਸਾਰਿਆ ।੨।

📝 ਸੋਧ ਲਈ ਭੇਜੋ