ਰੇ-ਰਹਮ ਕਰੇਂ ਮੈਂਡੇ ਹਾਲ ਉਤੇ

ਰੇ-ਰਹਮ ਕਰੇਂ ਮੈਂਡੇ ਹਾਲ ਉਤੇ,

ਜੇ ਦਿਲ ਤੈਂਡੜਾ ਸੰਗ ਨਹੀਂ

ਮੈਂ ਸਾਵਲੀ ਪੀਲੜੀ ਨੇਹੁੰ ਕੁਨੋਂ,

ਅਤੇ ਕੇਸਰ ਦਾ ਇਹ ਰੰਗ ਨਹੀਂ

ਕਿਉਂ ਵਤ ਕਾਜ਼ੀ ਕੁਰਾਨ ਚਾਇਆ ਈ,

ਜੇ ਹੀਰ ਰਾਂਝੇ ਦੀ ਮੰਗ ਨਹੀਂ

ਅਲੀ ਹੈਦਰ ਕਾਜ਼ੀ ਭੀ ਭੁੱਲਦਾ ਏ,

ਕਾਈ ਹੋਰ ਹੀਰੇ ਨਾਉਂ ਝੰਗ ਨਹੀਂ ।੧੦।

📝 ਸੋਧ ਲਈ ਭੇਜੋ