ਰੇ-ਰਹੋ ਵੇ ਰਾਂਝਾ ਵੰਝ ਨ ਬੇਲੇ

ਰੇ-ਰਹੋ ਵੇ ਰਾਂਝਾ ਵੰਝ ਬੇਲੇ

ਤੇ ਹੋਕ ਮਝੜੀ ਕਾਲੀਆਂ ਨੂੰ

ਚਿਰ ਲਾਵੀਂ ਤੇ ਆਵੀਂ ਇਸ ਵੇਲੇ

ਤੇ ਛੋੜ ਦੇ ਠੁਮ ਠੁਮ ਚਾਲੀਆਂ ਨੂੰ

ਲੋਕਾਂ ਦੀ ਵੇ ਭਾਹ ਸਿਆਲਾਂ ਤੇ

ਲੱਗੀ ਹੈ ਭਾਹ ਸਿਆਲੀਆਂ ਨੂੰ

ਨਿਤ ਕੀਲੀਆਂ ਕਾਲੀਆਂ ਸੋਹਣੀਆਂ ਨੂੰ

ਕਦੇ ਭੀ ਕੋਹਜੀਆਂ ਕਾਲੀਆਂ ਨੂੰ ।੭।

📝 ਸੋਧ ਲਈ ਭੇਜੋ