ਰੇ-ਰੱਖ ਮੁੱਲਾਂ ਕਨਜ਼ ਕਾਫੀਏ ਨੂੰ

ਰੇ-ਰੱਖ ਮੁੱਲਾਂ ਕਨਜ਼ ਕਾਫੀਏ ਨੂੰ,

ਏਥੇ ਮੁੰਨੀਏ ਤੇ ਕੁੰਨੀਏ ਦੀ ਜਾ ਨਾਹੀਂ

ਏਥੇ ਇਸ਼ਕ ਦਾ ਮਸਲਾ ਖੁਲ੍ਹਦਾ ਏ,

ਪੜ੍ਹ ਆਇਤਾਂ ਬਸ ਸੁਣਾ ਨਾਹੀਂ

ਅਸਾਂ ਇਸ਼ਕ ਦੇ ਕਾਇਦਿਉਂ ਸਬਕ ਪੜ੍ਹਿਆ,

ਮੁੱਲਾਂ ਹੋਰ ਕੋਈ ਵਾਇਦਾ ਪਾ ਨਾਹੀਂ

ਹੈਦਰ ਮਜ਼ਹਬ ਰੰਝੇਟੇ ਦੇ ਹੋ ਰਹੀਆਂ,

ਏਥੇ ਖੇੜਿਆਂ ਦੀ ਕੋਈ ਵਾ ਨਾਹੀਂ ।੧੦।

📝 ਸੋਧ ਲਈ ਭੇਜੋ