ਰੇ-ਰਾਂਝਾ ਜੇ ਬੇਲੇ ਵੱਤੇ

ਰੇ-ਰਾਂਝਾ ਜੇ ਬੇਲੇ ਵੱਤੇ,

ਤੇ ਅੱਖੀਂ ਕੁਨੋਂ ਭੀ ਦੂਰ ਨਾਹੀਂ

ਸੋਹਣਿਆਂ ਦੇ ਵਿੱਚ ਓਹੋ ਵੇਖਾਂ,

ਤੇ ਹੂਰ ਪਰੀ ਭੀ ਮਨਜ਼ੂਰ ਨਾਹੀਂ

ਆਰਸੀਆਂ ਵਿੱਚ ਸੋਹਣੀ ਸੂਰਤ,

ਹੋਰ ਭੀ ਜੇ ਹੂਰ ਨਾਹੀਂ

ਰੰਗ ਲਬਾਂ ਬੇਰੰਗ ਅਖਣੀਵੇ,

ਹੈਦਰ ਪਰ ਦਸਤੂਰ ਨਾਹੀਂ ।੧੦।

📝 ਸੋਧ ਲਈ ਭੇਜੋ