ਰੇ-ਰਾਂਝਾ ਲਾ ਨ ਝੋਕ ਨ ਹੋਕ ਮਹੀਂ ਨੂੰ
ਲਾ ਨ ਇਨ੍ਹਾਂ ਭਾਨੀਆਂ ਨੂੰ ।
ਓਥੇ ਆਪ ਝੋਕਿਆ ਝੋਕ ਨ ਕਰ
ਅਨਭਾਨੇ ਅਤੇ ਭਾਨੀਆਂ ਨੂੰ ।
ਰਾਂਝਾ ਲਾ ਨ ਭਾਹ ਨ ਗੇਰੀ ਕਰ
ਮੈਂਡੇ ਸਾਵਿਆਂ ਸੂਹਿਆਂ ਬਾਣਿਆਂ ਨੂੰ ।
ਦੇਹ ਸੀਨੇ ਤੇ ਧੋਇਆ ਖੇੜਿਆਂ ਤਾਈਂ
ਸਾਰੀ ਡਗ ਲਗਾਣਿਆਂ ਨੂੰ ।
ਹੈਦਰ ਝੋਕ ਰਾਂਝਣ ਦੀ ਵੱਸੇ,
ਮੈਂ ਰਿੜਕਾਂ ਮੱਟ ਮਧਾਣੀਆਂ ਨੂੰ ।੯।