ਰੇ-ਰਾਂਝਾ ਸੰਜ ਸਬਾਹ ਸੰਮਾਲੇਂ ਮਹੀਂ ਨੂੰ

ਰੇ-ਰਾਂਝਾ ਸੰਜ ਸਬਾਹ ਸੰਮਾਲੇਂ ਮਹੀਂ ਨੂੰ

ਕਦੇ ਭੀ ਅਸਾਂ ਸਾਲੀਆਂ ਨੂੰ

ਨਿੱਤ ਕੀਲੀਆਂ ਕਾਲੀਆਂ ਸੋਹਣੀਆਂ ਨੂੰ

ਕਦੇ ਭੀ ਕੋਹਜੀਆਂ ਕਾਲੀਆਂ ਨੂੰ

ਹੱਥ ਘੱਤੇ ਉਠਾ ਉਠਾ ਗਇਆਂ ਨੂੰ

ਛੇੜੇਂ ਜੇ ਠੁਮ ਠੁਮ ਚਾਲੀਆਂ ਨੂੰ

ਲਾਇਕ ਤੇ ਨਾਲਾਇਕ ਵੇਖਣਾ

ਕਹੇ ਪੈ ਲਾਉਬਾਲੀਆਂ ਨੂੰ

ਹੈਦਰ ਨਾਉਮੀਦ ਥੀਉ,

ਉਹ ਰੱਦ ਕਰੇ ਸਵਾਲੀਆਂ ਨੂੰ ।੬।

📝 ਸੋਧ ਲਈ ਭੇਜੋ