ਰੇ-ਰਾਂਝਣ ਬਿਨਾਂ ਲਾਹੌਰ ਵੇ ਟੁਰਨਾ

ਰੇ-ਰਾਂਝਣ ਬਿਨਾਂ ਲਾਹੌਰ ਵੇ ਟੁਰਨਾ

ਨਾਹੀ ਤੇ ਸ਼ਾਲਾਮਾਰ ਅਸਾਂ

ਕੇਹਾ ਸੈਰ ਕੀਤਾ ਲਾਹੌਰ ਦਾ ਜੇ ਵਤ

ਡਿੱਠਾ ਨਾ ਸ਼ਾਲਾਮਾਰ ਅਸਾਂ

ਲੱਗੇ ਹਾਰ ਸਿੰਗਾਰ ਭੀ ਖਾਰ ਅਸਾਨੂੰ

ਨਰਮ ਦੋਸ਼ਾਲਾ ਮਾਰ ਅਸਾਂ

ਆਏ ਰਾਂਝਾ ਗਲ ਲੱਗ ਕਦਾਹੀਂ

ਸਭ ਕਸ਼ਾਲਾ ਮਾਰ ਅਸਾਂ

ਮੈਂ ਕਮਲੀ ਨੂੰ ਜੇ ਹੱਸ ਮਿਲੇਂ

ਵਿੱਚ ਬਾਗ ਬਹਿਸ਼ਤ ਬਹਾਰ ਅਸਾਂ

ਸਾਨੂੰ ਭਾਦੋਂ ਲਾਈਆਂ ਅੱਖੀਆਂ

'ਤਜਰੀਤ ਅਲ ਅਨਹਾਰ' ਅਸਾਂ

ਸੈਂਸਾਰ ਪਵੇ ਸਾਰ ਹੈਦਰ ਆ,

ਸੈਂਸਾਰ ਥੀਆ ਸੈਂਸਾਰ ਅਸਾਂ ।੧।

📝 ਸੋਧ ਲਈ ਭੇਜੋ