ਰੇ-ਰਕੂ ਸਜੂਦ ਅਸਾਡੜਾ ਸਭ ਕੁਛ

ਰੇ-ਰਕੂ ਸਜੂਦ ਅਸਾਡੜਾ ਸਭ ਕੁਛ,

ਰਾਂਝਣ ਯਾਰ ਦਾਉਂ

ਮੂੰਹ ਮੁਕਾਬਲ ਕਿਬਲੇ ਦੇ ਹੋਵੇ,

ਦਿਲ ਵੱਤ ਉਸ ਦੇ ਪਾਰ ਦਾਉਂ

ਉਹ ਮੂੰਹ ਮੱਕਾ ਸੂਰਤ ਕਾਬਾ,

ਹੱਜ ਓਸੇ ਦਰਬਾਰ ਦਾਉਂ

ਅਲੀ ਹੈਦਰ ਅਕਬਰ ਹੱਜ ਥੀਆ,

ਮੈਂ ਵਿਚ ਮੀਨਾ ਬਾਜ਼ਾਰ ਦਾਉਂ ।੧੦।

📝 ਸੋਧ ਲਈ ਭੇਜੋ