ਤੁਰੀ ਜੋ ਪੁਰਖਿਆਂ ਤੋਂ ਰਹੀ ਹੈ ਰੀਤ ਬਦਲੇ ਦੀ

ਪਲੋ ਪਲ ਸਿਤਮ ਉਹਦੇ ਦਾ ਤਦੇ ਹਿਸਾਬ ਰੱਖਦਾ ਹਾਂ।

ਪਤਾ ਕੀ ਮੋੜ ਕਿਸ ‘ਤੇ ਜ਼ਿੰਦਗੀ ਕੋਈ ਇਮਤਿਹਾਂ ਲੈ ਲਏ

ਮੈਂ ਹੱਥੀਂ ਕਲਮ ਤੇ ਬੋਝੇ ਤਦੇ ਕਿਤਾਬ ਰੱਖਦਾ ਹਾਂ।

ਖ਼ੁਸ਼ਬੂ ਭਾਲਦੇ ਮੈਂ ਕੰਡਿਆਂ ਸੰਗ ਵਿੰਨ੍ਹ ਲਏ ਪੋਟੇ

ਤਦੇ ਹੱਥਾਂ ‘ਚ ਸੂਹੇ ਮਹਿਕਦੇ ਗੁਲਾਬ ਰੱਖਦਾ ਹਾਂ।

ਪਤਾ ਹੈ ਬੇਸੁਰਾ ਹਾਂ ਖ਼ਬਰੇ ਕੋਈ ਰਾਗ ਜਾਵੇ

ਕਰਕੇ ਸੁਰ ‘ਚ ਏਸੇ ਲਈ ਤਦੇ ਰਬਾਬ ਰੱਖਦਾ ਹਾਂ।

ਹਕੀਕਤ ਤਲਖ਼ ਸਦੀਆਂ ਤੋਂ ਸਦੀਵੀ ਤਲਖ਼ ਹੀ ਰਹਿਣਾ

ਮੈਂ ਨਾਜ਼ੁਕ ਫੁੱਲ ਕਲੀਆਂ ਦੇ ਤਦੇ ਖ਼ਵਾਬ ਰੱਖਦਾ ਹਾਂ।

ਸਮਾਂ ਰਿਸ਼ਤੇ ਭੁਲਾਵੇ ਤੂੰ ਰਿਖੀ ਨੂੰ ਭੁੱਲਣਾ ਹੀ ਸੀ

ਤਿਰਾ ਪਰ ਦਿਲ ‘ਚ ਤਾਜ਼ਾ ਨਾਂ ਸਦਾ ਜਨਾਬ ਰੱਖਦਾ ਹਾਂ।

📝 ਸੋਧ ਲਈ ਭੇਜੋ