ਰਿਸ਼ਤਾ ਭੈਣਾਂ-ਭਾਈਆਂ ਦਾ

ਰਿਸ਼ਤਾ ਭੈਣਾਂ-ਭਾਈਆਂ ਦਾ

ਰੌਲਾ ਖੇਸ ਰਜਾਈਆਂ ਦਾ

ਮਾਂ ਮੈਂ ਕਿਸਰਾਂ ਲਿੱਖਾਂਗਾ,

ਕਿੱਸਾ ਦਰਦ ਜੁਦਾਈਆਂ ਦਾ

ਮੁਨਸਫ਼ ਵੀ ਕੁਝ ਦੱਸੇਗਾ,

ਉੱਚਾ ਮੁੱਲ ਗਵਾਹੀਆਂ ਦਾ

ਇਕ ਦੋ ਫੂਕਾਂ ਬੜੀਆਂ ਸਨ,

ਲਾ ਨਾ ਢੇਰ ਦਵਾਈਆਂ ਦਾ

'ਰਾਣਾ' ਧੂੜਾਂ ਪੁੱਟੇਗਾ,

ਅਗਲਾ ਪੰਧ ਜੁਦਾਈਆਂ ਦਾ

📝 ਸੋਧ ਲਈ ਭੇਜੋ