ਰਿਸ਼ਤਿਆਂ ਨੂੰ ਤਰਸ ਰਿਹਾ, ਮੈ ਹਰ ਪਲ ਯਾਦ ਕਰਾਂ ।
ਸਮੀਪ ਰਹਿਣ ਇਹ ਰਿਸ਼ਤੇ, ਨਿੱਤ ਫਰਿਆਦ ਕਰਾਂ ।
ਦਿਖਾਵਾ ਹੀ ਨਾ ਰਹਿਣ ਇਹ ਰਿਸ਼ਤੇ, ਡਰ ਸਾਏ ਨੇ।
ਰਿਸ਼ਤੇ ਸੁੰਗੜਨ ਕਰਕੇ, "ਧੁੰਨ" ਹੋਰਾਂ ਝੋਰੇ ਲਾਏ ਨੇ।
ਕੁੱਝ ਰੁਝੇਵੇਂ ਖਾਂਦੇ ਰਿਸ਼ਤੇ, ਕੁੱਝ ਵੱਧ ਮਜਬੂਰੀਆਂ ਵੇ।
ਕੁੱਝ ਪ੍ਦੇਸ਼ੀ ਬੈਠੇ ਰਿਸ਼ਤੇ, ਬਹੁ ਲੰਬੀਆਂ ਦੂਰੀਆਂ ਵੇ।
ਜੇ ਦਿੱਲਾਂ ਵਿੱਚ ਨੇ ਮਹੁਬੱਤਾਂ, ਬਹੁ ਦੂਰੀਆਂ ਦੂਰ ਨਹੀ।
ਮਿੱਠੇ ਫਲ ਦੇਵਣ ਰਿਸ਼ਤੇ, ਝੱਖੜਾਂ ਤੇ ਝੜਦਾ ਬੂਰ ਨਹੀ।
ਦਾਤਾਰ, ਰਿਸ਼ਤੇ ਰੱਖੇ ਸਲਾਮਤ, ਖੁਸ਼ ਰਿਸ਼ਤੇਦਾਰਾਂ ਨੂੰ।
ਮਾਮੇ,ਮਾਸੜ,ਫੁੱਫੜ,ਤਾਏ,ਚਾਚੇ ਤੇ ਭਰਾ ਸਰਦਾਰਾਂ ਨੂੰ।
ਹਰ ਰਿਸ਼ਤਾ ਅਨਮੋਲ ਹੈ, ਦੂਜੀ ਵੇਰਾਂ ਮਿਲਦਾ ਨਹੀ।
ਟਾਹਣੀ ਨਾਲੋਂ ਟੁੱਟ ਫੁੱਲ, ਪੈਰਾਂ ਨੂੰ ਮੁੜ ਖਿੱਲਦਾ ਨਹੀ।
ਰਿਸ਼ਤੇ ਟੁੱਟਣ ਪਰ, ਤੱਕੜੇ ਹੋਵਣ ਗਲੇਡੂ ਅੱਖੀਆਂ ਦੇ।
ਸਦਕੇ ਜਾਵਾਂ ਦਿੱਲਾਂ, ਸਾਂਭ ਸੰਭਾਲ ਯਾਦਾਂ ਰੱਖੀਆਂ ਦੇ।
ਭਗਵਾਨ ਕਰ ਰਹਿਮਤ, ਬੱਖਸ਼ੇ ਰਿਸ਼ਤੇ ਅਨਮੋਲ ਵੇ।
ਜਿੰਦਗੀ ਰਹੂ ਪਛਤਾਪ, ਟੁੱਟੇ ਰਿਸ਼ਤੇ ਜੋ ਅਣਭੋਲ ਵੇ।
'ਧੁੰਨ' ਰਿਸ਼ਤਿਆਂ ਬਗੈਰ, ਜ਼ਿੰਦਗੀ ਬੋਝ ਵਾਲੀ ਪੰਡ ਵੇ।
'ਧੁੰਨ' ਜੋ ਤੋੜੀਆਂ ਅਣਜਾਣੇ, ਛੇਤੀ ਕਰ ਟੁੱਟੀ ਗੰਡ ਵੇ।