ਮੰਜ਼ਲ ਤੱਕ ਪਹੁੰਚਣ ਲਈ, ਜਨੂੰਨ ਹੋਣਾ ਚਾਹੀਦਾ।
ਰੋੜੇ ਵੀ ਜ਼ਰੂਰੀ ਨੇ, ਮਜ਼ਬੂਤੀ ਦੇਣ ਲਈ।
ਮੁਸ਼ਕਲਾਂ ਦਾ ਸ਼ੁਕਰੀਆ, ਜੋ ਸਮੇਂ ਸਿਰ ਆਈਆਂ।
ਕੋਮਲ ਸਾਂ ਤਾਂ ਉਹ ਵੀ, ਬਣੀਆਂ ਮਜ਼ਬੂਤੀ ਲਈ।
ਓਹਨਾਂ ਦਾ ਸ਼ੁਕਰੀਆ ਜੋ, ਵਿੱਚ ਗ਼ਰੀਬੀ ਛੱਡ ਗਏ।
ਛੱਡ ਜਾਣੇ ਕਾਰਨ ਤਾਂ, ਅਸੀਂ ਪੁੱਟੇ ਕਦਮ ਕਈ।
ਆ ਗਏ ਅੱਜ ਉਹ ਵੀ, ਜੋ ਤਰਸ ਨਾ ਖਾਂਦੇ ਸੀ
ਆਖਾਂ ਜੀ ਆਇਆਂ ਨੂੰ, ਕੱਲੇ ਛੱਡ ਜਾਣ ਲਈ।
ਕਾਰਨ ਤੇ ਪਤਾ ਲੱਗਾ, ਮਿਹਨਤ ਦੇ ਕਰਨੇ ਤੇ।
ਮਜ਼ਬੂਤੀ ਤਾਕਤ ਕਿੰਨੀ, ਆਪਣੇ ਮਿਲਾਵਣ ਲਈ।
ਫਿਰ ਕਿਉਂ ਨਾ ਸਰਬ ਦੱਸੋ, ਨਾਨਕ ਸਾਹਿਬ ਜਪੇ।
ਸਤਿ ਕਰਤਾਰ ਨਾ ਕਿੰਞ ਕਹੇ, ਜਿਸ ਪਾਸੋਂ ਸੇਧ ਲਈ।
ਉਹ ਕੁਦਰਤ ਦਾ ਰਾਜਾ, ਜੀਹਨੂੰ ੴ ਕਹਿੰਦੇ।
ਓਸ ਭਾਣੇ ਵਿੱਚ ਰਹਿ ਕੇ, ਲਾਵਣ ਰੁੱਖ ਚੱਲ ਪਈ।
ਜਿਹੜੇ ਸਾਹਵਾਂ ਵੰਡਦੇ ਨੇ, ਪਾਣੀ ਉੱਚਾ ਚੁੱਕਦੇ ਨੇ।
ਧੁੱਪਾਂ ਠੰਡੀ ਛਾਂ ਦੇਂਦੇ, ਛੱਡਦੇ ਨਾ ਸਾਥ ਭਾਈ।