ਰੋਜ਼ ਇੱਕ ਰਸਮ ਵਧਾ ਜਾਂਦੇ ਨੇ

ਰੋਜ਼ ਇੱਕ ਰਸਮ ਵਧਾ ਜਾਂਦੇ ਨੇ

ਲੋਕੀਂ ਮੁਸ਼ਕਿਲ ਪਾ ਜਾਂਦੇ ਨੇ

ਕੁਝ ਨਹੀਂ ਆਖੀਦਾ ਉਨ੍ਹਾਂ ਨੂੰ,

ਗ਼ਮ ਨੇ, ਆਪੇ ਜਾਂਦੇ ਨੇ

ਫੁੱਲ ਤੋੜਨ ਨੂੰ ਜੀ ਵੀ ਕਰਦੈ,

ਤੋੜਾਂ, ਤਾਂ ਮੁਰਝਾ ਜਾਂਦੇ ਨੇ

ਹੋ ਜਾਂਦਾ ਏ, ਭੁੱਲਣ ਵਾਲੇ,

ਸਿੱਧੇ ਰਸਤੇ ਪਾ ਜਾਂਦੇ ਨੇ

'ਸ਼ਾਹ ਜੀ' ! ਗ਼ਮ ਤੇ ਉਹੀਓ ਚੰਗੇ,

ਜਿਹੜੇ ਰੱਤ ਰੁਲਾ ਜਾਂਦੇ ਨੇ

📝 ਸੋਧ ਲਈ ਭੇਜੋ