ਫਿਰਦਾ ਮੈਂ ਗੁਨਾਹਾਂ ਦੇ ਨਾਲ ਭਰਿਆ,

ਲਾਇਆ ਤੇਰੀਆਂ ਰਹਿਮਤਾਂ ਪਾਰ ਸਾਈਆਂ

ਮੇਰੇ ਸਾਰਿਆਂ ਪਾਪਾਂ ਦਾ ਮੂਲ ਹੋਇਆ,

ਬਖ਼ਸ਼ੇ ਜਾਣ ਦਾ ਤੇਰਾ ਇਕਰਾਰ ਸਾਈਆਂ

ਭਾਵੇਂ ਮੇਰੇ ਗੁਨਾਹ ਨੇ ਬਹੁਤ ਭਾਰੀ,

ਤੇਰੀ ਮੇਹਰ ਪਰ ਅਪਰ ਅਪਾਰ ਸਾਈਆਂ

ਸਭਨੀਂ ਥਾਈਂ ਅਜ਼ਮਾ ਕੇ ਵੇਖਿਆ ਮੈਂ,

ਬਖ਼ਸ਼ਣਹਾਰ ਸਾਈਆਂ, ਬਖ਼ਸ਼ਣਹਾਰ ਸਾਈਆਂ

📝 ਸੋਧ ਲਈ ਭੇਜੋ