ਦਰਦ ਗ਼ਮ ਜ਼ਮਾਨੇ ਦਾ ਖਾਏ ਜਿਹੜਾ,

ਓਹੀ ਅਸਲ ਦੇ ਵਿੱਚ ਹੈ ਸ਼ਾਦ ਹੁੰਦਾ

ਓਹਦੀ ਦੋਹਾਂ ਜਹਾਨਾਂ ਵਿੱਚ ਨੇਕ ਨਾਮੀ,

ਨਾਲੇ ਚਿੱਤ ਪਰਸੰਨ ਆਜ਼ਾਦ ਹੁੰਦਾ

ਜ਼ੱਰੇ, ਜ਼ੱਰੇ ਵਿੱਚ ਵੇਖੀ ਮੈਂ ਜ਼ਾਤ ਓਹਦੀ,

ਹਰ ਸ਼ੈ ਤੇ ਓਹਦਾ ਪਰਸ਼ਾਦ ਹੁੰਦਾ

ਜਿਸ ਸ਼ੀਸ਼ੇ ਚੋਂ ਰੱਬ ਦੀ ਆਏ ਪਰਤੋਂ,

ਰੱਬੀ ਤੋਹਫ਼ਾ ਨਹੀਂ ਓਹ ਬਰਬਾਦ ਹੁੰਦਾ

📝 ਸੋਧ ਲਈ ਭੇਜੋ