ਏਸ ਦੁਨੀਆਂ ਦੇ ਸਾਰੇ ਹੀ ਲੋਕ ਮੈਂ ਤਾਂ,

ਦੁੱਖਾਂ ਗ਼ਮਾਂ ਦੇ ਨਾਲ ਬੀਮਾਰ ਵੇਖੇ

ਗਿਣਤੀ ਬਹੁਤ ਹੀ ਬੜੀ ਦੀਵਾਨਿਆਂ ਦੀ,

ਥੋੜ੍ਹੇ, ਇਹਨਾਂ ਦੇ ਵਿੱਚ ਹੁਸ਼ਿਆਰ ਵੇਖੇ

ਦੋਂਹ ਦਿਨਾਂ ਦੀ ਜ਼ਿੰਦਗੀ, ਗ਼ਜ਼ਬ ਦੀ ਗੱਲ !

ਕਿੰਨੇ ਨਫ਼ਸ ਦੇ ਤਾਬਿਆਦਾਰ ਵੇਖੇ

ਬੱਧੇ ਹਿਰਸ ਹਵਾ ਦੇ ਬੰਧਨਾਂ ਵਿੱਚ,

ਲੋਕ ਬੜੇ ਮਜਬੂਰ ਲਾਚਾਰ ਵੇਖੇ

📝 ਸੋਧ ਲਈ ਭੇਜੋ