ਦੁਨੀਆਂ ਵਿਚ ਅਜ਼ਮਾ ਕੇ ਵੇਖਿਆ ਏ,

ਕੋਈ ਕਦੇ ਨਾ ਅਮਨ ਅਮਾਨ ਪਾਏ

ਮੋਹ ਏਸ ਦਾ ਇੱਕ ਵਪਾਰ ਐਸਾ,

ਜੋ ਵੀ ਕਰੇ ਸੋ ਸਦਾ ਨੁਕਸਾਨ ਪਾਏ

ਅੱਜ ਤੇਰਾ ਇਹ ਪਕੜਦੀ ਜਿਵੇਂ ਦਾਮਨ,

ਮਗਰ ਹੋਰ ਸਨ ਇਵੇਂ ਇਨਸਾਨ ਲਾਏ

ਅੱਜ ਹੁੰਦਾ, ਤੇ ਪਹਿਲਾਂ ਵੀ ਹੁੰਦਾ ਆਇਆ,

ਇਸੇ ਤਰ੍ਹਾਂ ਹੀ ਕਰਦਾ ਜਹਾਨ ਜਾਏ

📝 ਸੋਧ ਲਈ ਭੇਜੋ