ਕੀ ਹੋਇਆ ਜੇ ਸੈਂਕੜੇ ਯਾਰ ਮੇਰੇ,

ਵੈਰੀ ਹੋ ਗਏ ਤੋੜ ਕੇ ਗਏ ਯਾਰੀ

ਕਾਇਮ ਦੋਸਤੀ ਇੱਕ ਹੀ ਰਹੀ ਪੱਕੀ,

ਦਿੱਤਾ ਦਿਲ ਨੂੰ ਜੀਹਨੇ ਧਰਵਾਸ ਭਾਰੀ

ਮੈਂ ਛੱਡ ਵਡਾਣੀਆਂ, ਸਭ ਆਸਾਂ,

ਇਕੋ ਜੋਤ ਸਰੂਪ ਦੀ ਆਸ ਧਾਰੀ

ਓਹਦਾ ਹੋ ਗਿਆ ਮੈਂ, ਮੇਰਾ ਹੋ ਗਿਆ ਉਹ,

ਇਉਂ ਦੂਰ ਹੋਈ ਦਿਲੋਂ ਦੂਈ ਸਾਰੀ

📝 ਸੋਧ ਲਈ ਭੇਜੋ