ਲਭਦੀ ਦੋਸਤੀ ਦੁਨੀਆਂ ਦੇ ਵਿਚ ਕਿੱਥੇ ?

ਮਿਲਦੇ ਰੋਟੀਆਂ ਦੇ ਸਾਰੇ ਯਾਰ ਏਥੇ

ਸਚੀਂ ! ਅਸੀਂ ਤਾਂ ਕੋਈ ਵੀ ਵੇਖਿਆ ਨਹੀਂ,

ਦਿਲੋਂ ਕਿਸੇ ਨੂੰ ਕਰੇ ਪਿਆਰ ਏਥੇ

ਦਰ ਦਰ ਭਟਕਦੇ ਕੁੱਤਿਆਂ ਵਾਂਗ ਫਿਰਦੇ,

ਖ਼ਾਤਰ ਬੁਰਕੀਆਂ ਪੂਛਾਂ ਖਿਲਾਰ ਏਥੇ

ਇਕੋ ਰੋਟੀ ਪ੍ਰੇਰਨਾ ਦੋਸਤੀ ਦੀ,

ਵੇਖੇ ਜੋ ਵੀ ਖਾਣ ਦੇ ਯਾਰ ਏਥੇ

📝 ਸੋਧ ਲਈ ਭੇਜੋ