ਲੰਮੀ ਉਮਰ ਦੀ ਆਸ ਤਾਂ ਮੁੱਕਦੀ ਨਹੀਂ,

ਏਸ ਗੱਲ ਨੂੰ ਕਦੇ ਵੀ ਸੋਚਿਆ ਨਾ

ਰੰਗ ਲਿਆਉਣ ਅਗ੍ਹਾਂ ਕੀ ਅਮਲ ਮੇਰੇ,

ਮੂਰਖ ਮਨ ਨੇ ਕਦੇ ਵੀ ਸੋਚਿਆ ਨਾ

ਡੂੰਘੀ ਨੀਂਦ ਵਿਚ ਉਮਰ ਗੁਜ਼ਾਰ ਦਿੱਤੀ,

ਕਰਨੀ ਹੋਸ਼ ਹੈ ਕਦੇ ਵੀ ਸੋਚਿਆ ਨਾ

ਕੀ ਕਰਾਂਗੇ ਜਦੋਂ ਸਵੇਰ ਹੋਈ,

ਕੰਮ ਪੈਣਗੇ ਕਦੇ ਵੀ ਸੋਚਿਆ ਨਾ

📝 ਸੋਧ ਲਈ ਭੇਜੋ