ਜਦੋਂ ਕਦੋਂ ਵੀ ਦਿਲ ਹਿਸਾਬ ਲਾਉਂਦਾ,

ਅਮਲਾਂ ਕੀਤਿਆਂ ਤੇ ਸ਼ਰਮਸਾਰ ਹੁੰਦਾ

ਫ਼ਿਕਰ ਦੁੱਖੜੇ ਏਸ ਨੂੰ ਘੇਰ ਲੈਂਦੇ,

ਬੜਾ ਡੋਲਦਾ ਤੇ ਅਵਾਜ਼ਾਰ ਹੁੰਦਾ

ਇਕ ਛਿਨ ਵੀ ਕੀਤੇ ਗੁਨਾਹਾਂ ਉਪਰ,

ਇਸਤੋਂ ਕਦੇ ਧਿਆਨ ਨਹੀਂ ਮਾਰ ਹੁੰਦਾ

ਜਿਨ੍ਹੀਂ ਕੰਮੀਂ ਸ਼ਰਮਿੰਦਗੀ ਪਏ ਪੱਲੇ,

ਨਹੀਂ ਓਹਨਾਂ ਤੋਂ ਕਰ ਇਨਕਾਰ ਹੁੰਦਾ

📝 ਸੋਧ ਲਈ ਭੇਜੋ