ਰੱਬਾ ਮੇਹਰ ਕਰ ਮੈਂਡੜੇ ਹਾਲ ਉੱਤੇ,

ਕਰਮ ਕਰ ਤੇ ਬਖ਼ਸ਼ ਤਕਸੀਰ ਮੇਰੀ

ਸਾਈਆਂ ਰੋਂਦਿਆਂ ਧੋਂਦਿਆਂ ਵੇਖ ਤਾਂ ਸਹੀ,

ਕਿਵੇਂ ਲੰਘਦੀ ਰੈਣ ਅਧੀਰ ਮੇਰੀ

ਲੱਥ ਪੱਥ ਗੁਨਾਹਾਂ ਦੇ ਵਿਚ ਹੋਈ,

ਅਜਬ ਰੰਗ ਦੀ ਹੈ ਤਸਵੀਰ ਮੇਰੀ

ਤੇਰੇ ਕਰਮ ਤੇ ਲੁਤਫ਼ ਦੀ ਨਜ਼ਰ ਦੇ ਨਾਲ,

ਸੌਰ ਜਾਏਗੀ ਸਾਂਈਆਂ ਤਕਦੀਰ ਮੇਰੀ

📝 ਸੋਧ ਲਈ ਭੇਜੋ