ਵੇਖ ਲਏ ਜੇ ਲੈਲਾ ਦੀ ਸ਼ਕਲ ਕੋਈ,

ਦਿਲ ਨੂੰ ਮਜਨੂੰ ਦੇ ਵਾਂਗ ਪਿਆਰ ਆਏ

ਓਸ ਹਾਲ ਫਿਰ ਥਲਾਂ ਦੇ ਵਾਂਗ ਮੈਨੂੰ,

ਨਜ਼ਰ ਆਪਣਾ ਘਰ ਤੇ ਬਾਰ ਆਏ

ਬੁੱਢੀ ਉਮਰ ਵਿਚ ਜ਼ਾਹਦ ਜਵਾਨ ਹੋਇਆ,

ਓਹਦੇ ਚਿਹਰੇ ਤੇ ਹੋਰ ਨਿਖ਼ਾਰ ਆਏ

ਇਓਂ ਜਾਪਿਆ ਜਿਵੇਂ ਖ਼ਿਜ਼ਾਂ ਅੰਦਰ,

ਮਹਿਕਾਂ ਵੰਡਦੀ ਕਿਧਰੇ ਬਹਾਰ ਆਏ

📝 ਸੋਧ ਲਈ ਭੇਜੋ