ਜਿਸ ਅੱਲਾ ਨੇ ਮਿਹਰ ਦੀ ਨਜ਼ਰ ਕਰਕੇ,

ਤੈਨੂੰ ਯਾਰਾ ਸੁਲਤਾਨੀਆਂ ਦਿੱਤੀਆਂ ਨੇ

ਪੱਲੇ ਮੇਰੇ ਮੁਸੀਬਤਾਂ ਪਾ ਓਹਨੇ,

ਮੈਨੂੰ ਦਰਦ ਨਿਸ਼ਾਨੀਆਂ ਦਿੱਤੀਆਂ ਨੇ

ਐਬ ਕਰਦਿਆਂ ਨੂੰ ਕੱਜਣ ਬਖ਼ਸ਼ ਦਿੱਤੇ,

ਹੋਰ ਤਨ-ਆਸਾਨੀਆਂ ਦਿੱਤੀਆਂ ਨੇ

ਐਬੋਂ ਸੱਖਣੇ ਸਾਨੂੰ ਹਮਾਤੜਾਂ ਨੂੰ,

ਓਹਨੇ ਸਿਰਫ਼ ਉਰਿਆਨੀਆਂ ਦਿੱਤੀਆਂ ਨੇ

📝 ਸੋਧ ਲਈ ਭੇਜੋ