ਤੇਰੇ ਬਾਝ ਰੰਗੀਲਿਆ ਸੱਜਣਾ ਓਏ,

ਕਿਸੇ ਹੋਰ ਨਾ ਯਾਰ ਦੀ ਚਾਹ ਕੋਈ

ਮੈਨੂੰ ਹਿਰਸ ਨਾ ਕਿਸੇ ਗੁਲਜ਼ਾਰ ਦੀ ਏ,

ਨਾ ਹੀ ਮਹਿਕੀ ਬਹਾਰ ਦੀ ਚਾਹ ਕੋਈ

ਮੇਰੇ ਵਹਿਮਾਂ ਖ਼ਿਆਲਾਂ ਦਾ ਤੂੰ ਮਰਕਜ਼,

ਨਹੀਂ ਕਿਸੇ ਪ੍ਰਕਾਰ ਦੀ ਚਾਹ ਕੋਈ

ਤੇਰਾ ਚਿਹਰਾ ਤੇ ਪਿਆਰ ਦਰਕਾਰ ਮੈਨੂੰ,

ਕਿਸੇ ਹੋਰ ਨਾ ਕਾਰ ਦੀ ਚਾਹ ਕੋਈ

📝 ਸੋਧ ਲਈ ਭੇਜੋ