ਕੋਈ ਹੱਜ ਨਾ ਪਿਆਰ ਦੇ ਨਸ਼ੇ ਬਾਝੋਂ,

ਨਸ਼ਾ ਪਿਆਰ ਦਾ ਬੜਾ ਕਮਾਲ ਹੁੰਦਾ

ਨਸ਼ਾ ਪੀੜਾਂ ਚੋਂ ਜਿਹੜਾ ਕਸ਼ੀਦ ਹੋਇਆ,

ਓਹਦੇ ਪੀਤਿਆਂ ਹਾਸਲ ਵਿਸਾਲ ਹੁੰਦਾ

ਸਿਰ ਦਾ ਦਰਦ ਹੈ ਦੁਨੀਆਂ ਦਾ ਮੈਖ਼ਾਨਾ,

ਇਸ ਵਿਚ ਦੁਖ ਵੀ ਬੇ-ਮਿਸਾਲ ਹੁੰਦਾ

ਇਹ ਥਾਂ ਖ਼ੁਮਾਰ ਤੋਂ ਨਹੀਂ ਖ਼ਾਲੀ,

ਏਥੇ ਬੜਾ ਹੀ ਰੰਜ ਮਲਾਲ ਹੁੰਦਾ

📝 ਸੋਧ ਲਈ ਭੇਜੋ